facebook pixel
chevron_right Sports
transparent
ਮਹਿਲਾ ਹਾਕੀ ਕੈਂਪ ਲਈ 33 ਖਿਡਾਰਨਾਂ ਦੇ ਕੋਰ ਗਰੁੱਪ ਦਾ ਐਲਾਨ ਕੀਤਾ
ਨਵੀਂ ਦਿੱਲੀ, 10 ਨਵੰਬਰ. ਹਾਕੀ ਇੰਡੀਆ ਨੇ ਬੰਗਲੌਰ ਵਿੱਚ ਸੋਮਵਾਰ ਤੋਂ ਸ਼ੁਰੂ ਹੋ ਰਹੇ ਮਹਿਲਾ ਕੌਮੀ ਕੈਂਪ ਲਈ 33 ਖਿਡਾਰਨਾਂ ਦੇ ਕੋਰ ਗਰੁੱਪ ਦਾ ਐਲਾਨ ਕੀਤਾ ਹੈ। ਇਹ ਕੈਂਪ ਮੁੱਖ ਕੋਚ ਮਾਰਿਨ ਸ਼ੋਰਡ ਦੀ ਅਗਵਾਈ ਹੇਠ ਲਗਾਇਆ ਜਾਵੇਗਾ ਜੋ 30 ਨਵੰਬਰ ਤੱਕ ਚੱਲੇਗਾ। ਮਾਰਿਨ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਨੌਜਵਾਨ ਖਿਡਾਰਨਾਂ ਨੂੰ ਗਰੁੱਪ 'ਚ ਸ਼ਾਮਲ ਕੀਤਾ ਹੈ ਜਿਨ੍ਹਾਂ ਨੇ ਘਰੇਲੂ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕੋਲ ਅਜਿਹੀ ਖਿਡਾਰਨਾਂ ਵੀ ਹਨ ਜਿਨ੍ਹਾਂ ਨੇ ਯੂਥ ਓਲੰਪਿਕ ਖੇਡਾਂ 'ਚ ਚੰਗਾ ਪ੍ਰਦਰਸ਼ਨ ਕੀਤਾ।
For the best experience use Awesummly app on your Android phone
Awesummly Chrome Extension Awesummly Android App