facebook pixel
chevron_right Business
transparent
ਜਾਵੇਦ ਅਖ਼ਤਰ ਲਿਖਣਗੇ 'ਪਾਣੀਪਤ' ਲਈ ਗੀਤ
ਮੁੰਬਈ, 15 ਸਤੰਬਰ. ਨਿਰਮਾਤਾ-ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਵੱਲੋਂ ਬਣਾਈ ਜਾ ਰਹੀ ਇਤਿਹਾਸਕ ਫ਼ਿਲਮ 'ਪਾਣੀਪਤ' ਦੇ ਗੀਤ ਪ੍ਰਸਿੱਧ ਲੇਖਕ ਜਾਵੇਦ ਅਖ਼ਤਰ ਵੱਲੋਂ ਲਿਖੇ ਜਾਣਗੇ। ਸੰਨ 1761 ਦੀ ਪਾਣੀਪਤ ਦੀ ਤੀਜੀ ਜੰਗ ਉੱਤੇ ਆਧਾਰਿਤ ਇਸ ਫ਼ਿਲਮ ਵਿੱਚ ਅਦਾਕਾਰ ਅਰਜੁਨ ਕਪੂਰ, ਕ੍ਰਿਤੀ ਸੇਨਨ ਤੇ ਸੰਜੈ ਦੱਤ ਮੁੱਖ ਕਿਰਦਾਰ ਨਿਭਾਉਣਗੇ। ਅਖ਼ਤਰ ਤੇ ਗੋਵਾਰੀਕਰ ਵਿਚਕਾਰ ਇਹ ਤੀਜੀ ਭਾਈਵਾਲੀ ਹੈ। ਇਸ ਤੋਂ ਪਹਿਲਾਂ ਦੋਵੇਂ 'ਲਗਾਨ' ਅਤੇ 'ਸਵਦੇਸ਼' ਵਿੱਚ ਇਕੱਠਿਆਂ ਕੰਮ ਕਰ ਚੁੱਕੇ ਹਨ। ਫ਼ਿਲਮ ਦਾ ਸੰਗੀਤ ਅਜੈ-ਅਤੁਲ ਦੀ ਜੋੜੀ ਵੱਲੋਂ ਦਿੱਤਾ ਜਾਵੇਗਾ। ਇਹ ਫ਼ਿਲਮ ਅਗਲੇ ਵਰ੍ਹੇ ਦਸੰਬਰ ਵਿੱਚ ਰਿਲੀਜ਼ ਹੋਵੇਗੀ।
For the best experience use Awesummly app on your Android phone
Awesummly Chrome Extension Awesummly Android App