facebook pixel
chevron_right Top
transparent
ਵਿੱਤੀ ਸੁਧਾਰਾਂ ਦਾ ਲਾਹਾ ਲੈਣ ਲਈ ਭਾਰਤ ਤਿਆਰ: ਜੇਤਲੀ
ਵਾਸ਼ਿੰਗਟਨ, 13 ਅਕਤੂਬਰ. ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਕਹਿਣਾ ਹੈ ਕਿ ਨੋਟਬੰਦੀ, ਵਸਤਾਂ ਤੇ ਸੇਵਾ ਟੈਕਸ, ਰੈਗੂਲੇਸ਼ਨ ਤੇ ਪ੍ਰਕਿਰਿਆਵਾਂ 'ਚ ਨਰਮੀ ਮਗਰੋਂ ਇੱਕ ਵਿਲੱਖਣ ਕਿਸਮ ਦਾ ਭਾਰਤ ਆਲਮੀ ਅਰਥ ਵਿਵਸਥਾ 'ਚ ਆ ਰਹੇ ਮਜ਼ਬੂਤ ਸੁਧਾਰਾਂ ਦਾ ਲਾਭ ਲੈਣ ਲਈ ਤਿਆਰ ਹੈ। ਕੌਮਾਂਤਰੀ ਮੁਦਰਾ ਕੋਸ਼ (ਆਈਐਮਐਫ) ਦੇ ਹੈਡਕੁਆਰਟਰ 'ਚ ਆਪਣੇ ਪਹਿਲੇ ਜਨਤਕ ਸੰਬੋਧਨ ਦੌਰਾਨ ਸ੍ਰੀ ਜੇਤਲੀ ਨੇ ਆਈਐਮਐਫ ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟੀਨ ਲਗਾਰਡ ਤੇ ਵਿਸ਼ਵ ਬੈਂਕ ਦੇ ਮੁਖੀ ਜਿਮ ਯੌਂਗ ਕਿਮ ਦੇ ਵਿਚਾਰ ਦੀ ਹਮਾਇਤ ਕੀਤੀ ਕਿ ਦੁਨੀਆਂ ਵਿੱਚ ਮਜ਼ਬੂਤ ਵਿੱਤੀ ਤਬਦੀਲੀ ਆ ਰਹੀ ਹੈ।
For the best experience use Awesummly app on your Android phone
Awesummly Chrome Extension Awesummly Android App