facebook pixel
chevron_right Top
transparent
ਬਲੂ ਵ੍ਹੇਲ: ਸੁਪਰੀਮ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ
ਨਵੀਂ ਦਿੱਲੀ, 13 ਅਕਤੂਬਰ. ਬਲੂ ਵ੍ਹੇਲ ਵਰਗੀਆਂ ਆਨਲਾਈਨ ਖ਼ਤਰਨਾਕ ਗੇਮਾਂ ਖ਼ਿਲਾਫ਼ ਪਾਈ ਗਈ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਤੋਂ ਜਵਾਬ ਮੰਗ ਲਿਆ ਹੈ। ਇਨ੍ਹਾਂ ਖੇਡਾਂ ਕਰਕੇ ਕਈ ਨੌਜਵਾਨਾਂ ਨੇ ਖੁਦਕੁਸ਼ੀਆਂ ਕਰ ਲਈਆਂ ਹਨ। ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਹੇਠਲੇ ਬੈਂਚ ਨੇ ਸਰਕਾਰ ਨੂੰ ਕਿਹਾ ਹੈ ਕਿ ਉਹ ਫਾਇਰਵਾਲ ਜਿਹੇ ਤਰੀਕੇ ਅਪਣਾਉਣ ਲਈ ਮਾਹਿਰਾਂ ਦੀ ਕਮੇਟੀ ਬਣਾਏ। ਫਾਇਰਵਾਲ ਅਜਿਹੀ ਪ੍ਰਣਾਲੀ ਹੁੰਦੀ ਹੈ ਜਿਸ ਨਾਲ ਪ੍ਰਾਈਵੇਟ ਨੈੱਟਵਰਕ ਜਾਂ ਅਣਅਧਿਕਾਰਤ ਪਹੁੰਚ 'ਤੇ ਰੋਕ ਲਾਈ ਜਾ ਸਕਦੀ ਹੈ।
For the best experience use Awesummly app on your Android phone
Awesummly Chrome Extension Awesummly Android App